#Coronavirus #Amritsar #Italy ਇਹ ਹਫੜਾ ਦਫੜੀ ਪੰਜਾਬ ਦੇ ਅੰਮ੍ਰਿਤਸਰ ਏਅਰਪੋਰਟ ਉੱਤੇ ਦਿਖਾਈ ਦਿੱਤੀ। ਇਟਲੀ ਤੋਂ ਅੰਮ੍ਰਿਤਸਰ ਪਹੁੰਚੀ ਇੱਕ ਅੰਤਰਰਾਸ਼ਟਰੀ ਚਾਰਟਰਡ ਫਲਾਈਟ ਦੇ 125 ਮੁਸਾਫ਼ਿਰਾਂ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਸ ਦੀ ਜਾਣਕਾਰੀ ਹਵਾਈ ਅੱਡੇ ਦੇ ਡਾਇਰੈਕਟਰ ਵੀਕੇ ਸੇਠ ਨੇ ਦਿੱਤੀ ਹੈ। ਪੰਜਾਬ ਵਿੱਚ ਪਿਛਲੇ ਪੰਜ ਦਿਨਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਪੰਜ ਗੁਣਾ ਤੇਜ਼ੀ ਦਰਜ ਕੀਤੀ ਗਈ ਹੈ। ਪੰਜਾਬ ਵਿੱਚ 6 ਜਨਵਰੀ ਤੱਕ ਨਵੇਂ ਵੇਰੀਐਂਟ ਓਮੀਕਰੋਨ ਦੇ ਵੀ ਦੋ ਮਾਮਲੇ ਦਰਜ ਕੀਤੇ ਗਏ ਹਨ। ਸੂਬਾ ਸਰਕਾਰ ਦੁਆਰਾ ਜਾਰੀ ਕੀਤੇ ਗਏ ਕੋਵਿਡ ਬੁਲੇਟਿਨ ਮੁਤਾਬਕ 1 ਜਨਵਰੀ ਤੋਂ 5 ਜਨਵਰੀ ਤੱਕ ਦੇ ਅੰਕੜੇ ਇਹ ਹਨ- 1 ਜਨਵਰੀ – 332 ਕੇਸ, 2 ਜਨਵਰੀ – 417 ਕੇਸ, 3 ਜਨਵਰੀ – 419 ਕੇਸ, 4 ਜਨਵਰੀ – 1027 ਕੇਸ, 5 ਜਨਵਰੀ – 1811 ਕੇਸ ਵੀਡੀਓ- ਰਵਿੰਦਰ ਸਿੰਘ ਰੌਬਿਨ, ANI ਐਡਿਟ- ਸਦਫ਼ ਖਾਨ