”ਮੇਰੇ ਲਈ ਪਾਰਟੀ ਵਿੱਚੋਂ ਕੱਢਿਆ ਜਾਣਾ ਸਜ਼ਾ ਨਹੀਂ ਹੈ, ਇੱਕ ਗੋਲਡ ਮੈਡਲ ਹੈ। ਜੇ ਕਿਸਾਨ ਇਜਾਜ਼ਤ ਦੇਣਗੇ ਤੇ ਮੈਂ ਉਨ੍ਹਾਂ ਕੋਲ ਉੱਥੇ ਜਾਵਾਂਗਾ ਕਿਉਂਕਿ ਮੈਂ ਕਿਸੇ ਪਾਰਟੀ ਨਾਲ ਹੁਣ ਤਾਲੁਕ ਨਹੀਂ ਰੱਖਦਾ।” ਇਹ ਸ਼ਬਦ ਅਨਿਲ ਜੋਸ਼ੀ ਦੇ ਹਨ, ਜਿਨ੍ਹਾਂ ਨੂੰ ਪਾਰਟੀ ਖ਼ਿਲਾਫ਼ ਬੋਲਣ ਕਰਕੇ ਲੰਘੇ ਦਿਨੀਂ ਭਾਜਪਾ ਨੇ 6 ਸਾਲਾਂ ਲਈ ਸਸਪੈਂਡ ਕੀਤਾ ਸੀ। ਅਨਿਲ ਜੋਸ਼ੀ ਭਾਜਪਾ ਦੇ ਸੀਨੀਅਰ ਆਗੂ ਸਨ ਤੇ ਭਾਜਪਾ-ਅਕਾਲੀ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ। ਅਨਿਲ ਜੋਸ਼ੀ ਨੇ ਬਕਾਇਦਾ ਹੁਣ ਪ੍ਰੈੱਸ ਕਾਨਫਰੰਸ ਕਰਦਿਆਂ ਪਾਰਟੀ ਦੀ ਉਨ੍ਹਾਂ ਖ਼ਿਲਾਫ਼ ਇਸ ਕਾਰਵਾਈ ਬਾਰੇ ਗੱਲ ਕੀਤੀ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਦੇਵੇਸ਼ #AnilJoshi #BJP #FarmersAgitation