Guru Granth Sahib ਦੀ ਬੇਅਦਬੀ ਮਾਮਲੇ ‘ਚ ਨਵੀਂ SIT ਦੇ ਚਲਾਨ ਤੇ ਡੇਰਾ ਮੁਖੀ ਤੋਂ ਖ਼ਫਾ ਹਨ ਜਥੇਦਾਰ |

ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਨਵੀਂ ਐੱਸਆਈਟੀ ਨੇ ਚਲਾਨ ਪੇਸ਼ ਕੀਤਾ ਹੈ। ਚਲਾਨ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਮ ਨਾ ਹੋਣ ਕਾਰਨ ਜਥੇਦਾਰ ਨਾਖੁਸ਼ ਹਨ। ਅਕਾਲ ਤਖ਼ਤ ਦੇ ਜਥੇਦਾਰ ਨੇ ਸਿੱਖ ਜਥੇਬੰਦੀਆਂ ’ਤੇ ਵੀ ਮਾਮਲਾ ਨਾ ਚੁੱਕਣ ’ਤੇ ਸਵਾਲ ਖੜ੍ਹੇ ਕੀਤੇ ਹਨ। ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਪਿਛਲੀ ਐੱਸਆਈਟੀ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਨੂੰ ਕੋਰਟ ਤੋਂ ਡੇਰਾ ਮੁਖੀ ਤੋਂ ਪੁੱਛਗਿੱਛ ਦੀ ਇਜਾਜ਼ਤ ਮਿਲੀ ਸੀ ਪਰ ਉਹ ਵੀ ਇਹ ਕੰਮ ਸਿਰੇ ਨਹੀਂ ਚਾੜ੍ਹ ਸਕੇ। 2017 ਦੇ ਮੌੜ ਬਲਾਸਟ ਕੇਸ ਵਿੱਚ ਡੇਰਾ ਮੁਖੀ ਦੀ ਸ਼ਮੂਲੀਅਤ ਦੇ ਇਲਜ਼ਾਮ ਲਗਾਏ ਗਏ ਸਨ ਪਰ ਉਸ ਕੇਸ ਵਿੱਚ ਵੀ ਪੁੱਛਗਿੱਛ ਨਹੀਂ ਹੋਈ ਸੀ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇਸ ਵੇਲੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਰਾਮ ਰਹੀਮ ਆਪਣੀਆਂ ਦੋ ਪੈਰੋਕਾਰਾਂ ਦੇ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਪਾਏ ਗਏ ਹਨ। ਰਾਮ ਰਹੀਮ ਅਤੇ ਉਨ੍ਹਾਂ ਦੇ ਤਿੰਨ ਪੈਰੋਕਾਰਾਂ ਨੂੰ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਵੀ ਸਜ਼ਾ ਮਿਲੀ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab to repeat its tumultuous past? People fear radicalization of Sikh youth may lead to return of violence, terrorism

https://zeenews.india.com/india/punjab-to-repeat-its-tumultuous-past-people-fear-radicalization-of-sikh-youth-may-lead-to-return-of-violence-terrorism-2549578.html REPORT- RAVINDER SINGH ROBIN

Delhi Sikh body ex-chief urges LG to sanction Manjinder Singh Sirsa

https://zeenews.india.com/india/delhi-sikh-body-ex-chief-urges-lg-to-sanction-manjinder-singh-sirsa-2405772.html Report- Ravinder Singh Robin

PM Modi ਨੇ 26 December ‘ਵੀਰ ਬਾਲ ਦਿਵਸ’ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਪਰ SGPC ਦੀ ਮੈਂਬਰ ਨੇ ਜਤਾਇਆ ਇਤਰਾਜ਼

https://www.youtube.com/watch?v=2YUAWkzLFI4 #PMModi #GuruGobindSingh #SGPC ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਐਲਾਨ ਕੀਤਾ ਹੈ ਕਿ ਛੋਟੇ ਸਾਹਿਬਜ਼ਾਦਿਆਂ ਦੀ...

Ukraine Russia conflict: Punjab ਦੇ ਕਈ ਨੌਜਵਾਨ ਫਸੇ, ਪਰਿਵਾਰ ਚਿੰਤਤ |

https://www.youtube.com/watch?v=6f17DRzuqAU #RussiaUkraineConflict #Putin #Ukraine 'ਡਰ ਲਗਦਾ ਹੈ ਕਿ ਪਤਾ ਨਹੀਂ ਬੱਚਿਆਂ ਨਾਲ ਕੀ ਹੋਵੇਗਾ', ਯੂਕਰੇਨ ਵਿੱਚ ਫਸੇ ਪੰਜਾਬੀ ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਦੇ ਸੁਰੱਖਿਅਤ ਵਾਪਸ...

Tarn Taran gurdwara renovation raises questions |

https://www.youtube.com/watch?v=AIKaecJAzqA ਤਰਨ ਤਾਰਨ ਦੇ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਇਤਿਹਾਸਕ ਡਿਓਢੀ ਦੀ ਕਾਰਸੇਵਾ ਸ਼ੁਰੂ ਹੋਣ ਨਾਲ ਇੱਕ ਪੁਰਾਣਾ ਮਸਲਾ ਖੜ੍ਹਾ ਹੋ ਗਿਆ ਹੈ। ਸਵਾਲ ਇਹ ਹੈ...