Guru Granth Sahib ਦੀ ਬੇਅਦਬੀ ਮਾਮਲੇ ‘ਚ ਨਵੀਂ SIT ਦੇ ਚਲਾਨ ਤੇ ਡੇਰਾ ਮੁਖੀ ਤੋਂ ਖ਼ਫਾ ਹਨ ਜਥੇਦਾਰ |

ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਨਵੀਂ ਐੱਸਆਈਟੀ ਨੇ ਚਲਾਨ ਪੇਸ਼ ਕੀਤਾ ਹੈ। ਚਲਾਨ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਮ ਨਾ ਹੋਣ ਕਾਰਨ ਜਥੇਦਾਰ ਨਾਖੁਸ਼ ਹਨ। ਅਕਾਲ ਤਖ਼ਤ ਦੇ ਜਥੇਦਾਰ ਨੇ ਸਿੱਖ ਜਥੇਬੰਦੀਆਂ ’ਤੇ ਵੀ ਮਾਮਲਾ ਨਾ ਚੁੱਕਣ ’ਤੇ ਸਵਾਲ ਖੜ੍ਹੇ ਕੀਤੇ ਹਨ। ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਪਿਛਲੀ ਐੱਸਆਈਟੀ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਨੂੰ ਕੋਰਟ ਤੋਂ ਡੇਰਾ ਮੁਖੀ ਤੋਂ ਪੁੱਛਗਿੱਛ ਦੀ ਇਜਾਜ਼ਤ ਮਿਲੀ ਸੀ ਪਰ ਉਹ ਵੀ ਇਹ ਕੰਮ ਸਿਰੇ ਨਹੀਂ ਚਾੜ੍ਹ ਸਕੇ। 2017 ਦੇ ਮੌੜ ਬਲਾਸਟ ਕੇਸ ਵਿੱਚ ਡੇਰਾ ਮੁਖੀ ਦੀ ਸ਼ਮੂਲੀਅਤ ਦੇ ਇਲਜ਼ਾਮ ਲਗਾਏ ਗਏ ਸਨ ਪਰ ਉਸ ਕੇਸ ਵਿੱਚ ਵੀ ਪੁੱਛਗਿੱਛ ਨਹੀਂ ਹੋਈ ਸੀ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇਸ ਵੇਲੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਰਾਮ ਰਹੀਮ ਆਪਣੀਆਂ ਦੋ ਪੈਰੋਕਾਰਾਂ ਦੇ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਪਾਏ ਗਏ ਹਨ। ਰਾਮ ਰਹੀਮ ਅਤੇ ਉਨ੍ਹਾਂ ਦੇ ਤਿੰਨ ਪੈਰੋਕਾਰਾਂ ਨੂੰ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਵੀ ਸਜ਼ਾ ਮਿਲੀ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Tehreek-e-Labbaik Pakistan chief Saad Hussain Rizvi arrested in Lahore

https://zeenews.india.com/world/tehreek-e-labbaik-pakistan-chief-saad-hussain-rizvi-arrested-in-lahore-2354425.html

Australian Army Chief Lt Gen Richard Maxwell Burr lays wreath at National War Memorial

https://zeenews.india.com/india/australian-army-chief-lt-gen-richard-maxwell-burr-lays-wreath-at-national-war-memorial-2443697.html Report- Ravinder Singh Robin

The News Minute has quoted me : Police resort to excesses to make sure citizens remain at home during lockdown

https://www.thenewsminute.com/article/police-resort-excesses-make-sure-citizens-remain-home-during-lockdown-121042