ਅਮਰੀਕਾ ਤੋਂ ਗੈਰ ਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਦੂਜਾ ਅਮਰੀਕੀ ਹਵਾਈ ਜਹਾਜ਼ ਸ਼ਨੀਵਾਰ ਅਤੇ ਐਤਵਾਰ ਦੀ ਵਿਚਕਾਰਲੀ ਰਾਤ ਨੂੰ ਭਾਰਤ ਪਹੁੰਚਿਆ। ਇਸ ਜਹਾਜ਼ ਵਿੱਚ ਆਏ ਭਾਰਤੀ ਨਾਗਰਿਕਾਂ ਦੀ ਕੁਲ ਗਿਣਤੀ 115 ਦੇ ਕਰੀਬ ਦੱਸੀ ਜਾ ਰਹੀ ਹੈ ਜਿਨ੍ਹਾਂ ਵਿੱਚ 67 ਦੇ ਕਰੀਬ ਪੰਜਾਬੀ ਹਨ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਗੈਰ ਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਤੀਜਾ ਜਹਾਜ਼ ਐਤਵਾਰ ਰਾਤ ਅੰਮ੍ਰਿਤਸਰ ਆਵੇਗਾ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਗੁਰਕਿਰਤਪਾਲ ਸਿੰਘ #US #Bhagwantmann #illegalimmigration