ਅੰਮ੍ਰਿਤਸਰ ਦੇ ਬੀਐੱਨ ਖਾਸਾ ਵਿਖੇ ਬੀਐੱਸਐੱਫ ਦੇ ਅਫ਼ਸਰ ਵੱਲੋਂ ਬੀਐੱਸਐੱਫ ਦੀ ਮੈੱਸ ਵਿੱਚ ਕਥਿਤ ਤੌਰ ’ਤੇ ਆਪਣੇ ਸਾਥੀਆਂ ’ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਬੀਐੱਸਐੱਫ ਦੇ ਪੰਜ ਜਵਾਨਾਂ ਦੀ ਮੌਤ ਹੋ ਗਈ ਹੈ। ਬੀਐੱਸਐੱਫ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਘਟਨਾ ਅੱਜ ਹੀ ਵਾਪਰੀ ਹੈ। ਇਸ ਘਟਨਾ ਵਿੱਚ ਕੈਪਟਨ ਸਤੱਪਾ ਸਣੇ 6 ਲੋਕ ਜ਼ਖ਼ਮੀ ਹੋਏ ਸਨ। ਇੱਕ ਜਵਾਨ ਦੀ ਹਾਲਤ ਨਾਜ਼ੁਕ ਹੈ। ਮਾਮਲੇ ਦੀ ਜਾਂਚ ਲਈ ਕੋਰਟ ਆਫ ਇਨਕੁਆਇਰੀ ਮਾਰਕ ਕਰ ਦਿੱਤੀ ਗਈ ਹੈ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਦੇਵੇਸ਼) #BSF #Firing #Amritsar