9-10 ਮਈ ਦੀ ਦਰਮਿਆਨੀ ਰਾਤ ਅਤੇ 10 ਮਈ ਦੀ ਸਵੇਰ ਨੂੰ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਕਾਂ ਨੇ ਧਮਾਕੇ ਦੀਆਂ ਅਵਾਜ਼ਾਂ ਸੁਣੀਆਂ ਅਤੇ ਕੁਝ ਥਾਵਾਂ ਉੱਤੋਂ ਮਲਬੇ ਮਿਲੇ ਹਨ। ਭਾਰਤ ਸਰਕਾਰ ਵੱਲੋਂ ਸ਼ਨੀਵਾਰ ਸਵੇਰੇ ਕੀਤੀ ਗਈ ਪ੍ਰੈਸ ਕਾਨਫਰੈਂਸ ਵਿੱਚ ਦੱਸਿਆ ਗਿਆ ਕਿ ਪਾਕਿਸਤਾਨੀ ਫੌਜ ਨੇ ਭਾਰਤ ਦੇ ਪੱਛਮੀ ਮੋਰਚੇ ਉੱਤੇ ਹਮਲਾਵਰ ਗਤੀਵਿਧੀਆਂ ਜਾਰੀ ਰੱਖੀਆਂ ਹਨ। ਭਾਰਤੀ ਫੌਜ ਵੱਲੋਂ ਕਰਨਲ ਸੋਫੀਆ ਕੁਰੈਸ਼ੀ ਨੇ ਦੱਸਿਆ ਕਿ ਹਾਈ ਸਪੀਡ ਮਿਜ਼ਾਇਲ ਦੀ ਵਰਤੋਂ ਨਾਲ ਪੰਜਾਬ ਦੇ ਏਅਰਬੇਸ ਸਟੇਸ਼ਨ ਨੂੰ ਦਾਗਣ ਦੀ ਕੋਸ਼ਿਸ਼ ਕੀਤੀ। ਪੰਜਾਬ ਵਿੱਚ ਕਿੱਥੇ ਕੀ-ਕੀ ਵਾਪਰਿਆ ਹੈ, ਜਾਣੋ ਇਸ ਰਿਪੋਰਟ ਵਿੱਚ… ਰਿਪੋਰਟ:ਰਵਿੰਦਰ ਸਿੰਘ ਰੌਬਿਨ, ਪ੍ਰਦੀਪ ਸ਼ਰਮਾ, ਪ੍ਰਭੂ ਦਿਆਲ , ਐਡਿਟ:ਰਾਜਨ ਪਪਨੇਜਾ #punjab #pakistan #india