#FarmersProtest#FarmLaws#SinghuBorder ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਨੂੰ ਅੰਦੋਲਨ ਕਰਦਿਆਂ ਤਿੰਨ ਮਹੀਨੇ ਤੋਂ ਵਧ ਹੋ ਗਿਆ ਹੈ। ਇਸ ਵਿਚਾਲੇ ਕਈ ਤਿਉਹਾਰ ਆਏ ਅਤੇ ਚਲੇ ਗਏ। ਨਵਾਂ ਸਾਲ ਵੀ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਦੇ ਬਿਤਾ ਦਿੱਤਾ ਤਾਂ ਲੋਹੜੀ ਵੀ ਕਈ ਕਿਸਾਨਾਂ ਨੇ ਪਰਿਵਾਰਾਂ ਤੋਂ ਦੂਰ ਇਨ੍ਹਾਂ ਬਾਰਡਰਾਂ ’ਤੇ ਮਨਾਈ। ਆਖਿਰ ਕਿਵੇਂ ਦਾ ਹੁੰਦਾ ਹੈ ਖੁਸ਼ੀ ਦੇ ਮੌਕਿਆਂ ’ਤੇ ਅੰਦੋਲਨ ਵਿੱਚ ਲੱਗੇ ਰਹਿਣਾ ਅਤੇ ਆਪਣਿਆਂ ਤੋਂ ਦੂਰ ਰਹਿਣ ਦਾ ਅਹਿਸਾਸ। ਦਿੱਲੀ ਤੋਂ ਬੀਬੀਸੀ ਪੱਤਰਕਾਰ ਵੰਦਨਾ ਅਤੇ ਅੰਮ੍ਰਿਤਸਰ ਤੋਂ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ। ਸ਼ੂਟ ਐਡਿਟ- ਸ਼ੁਭਮ ਕੌਲ