ਅੰਮ੍ਰਿਤਸਰ ਪੁਲਿਸ ਵੱਲੋਂ ਕੀਤੇ ਐਨਕਾਉਂਟਰ ਦੌਰਾਨ ਇੱਕ ਕਥਿਤ ਗੈਂਗਸਟਰ ਦੀ ਮੌਤ ਹੋ ਗਈ ਹੈ। ਅੰਮ੍ਰਿਤਪਾਲ ਸਿੰਘ ਨਾਮ ਦਾ ਇਹ ਗੈਂਗਸਟਰ 4 ਕਤਲ ਮਾਮਲਿਆਂ ’ਚ ਲੋੜੀਂਦਾ ਸੀ। ਅੰਮ੍ਰਿਤਸਰ ਪੁਲਿਸ ਨੇ ਬੀਤੀ ਰਾਤ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦਾ ਦਾਅਵਾ ਹੈ ਕਿ ਹੈਰੋਇਨ ਦੀ ਰਿਕਵਰੀ ਦੌਰਾਨ ਅੰਮ੍ਰਿਤਪਾਲ ਵੱਲੋਂ ਪੁਲਿਸ ’ਤੇ ਹਮਲਾ ਕੀਤਾ ਗਿਆ। ਹਮਲੇ ਤੋਂ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਜਵਾਬੀ ਕਾਰਵਾਈ ’ਚ ਗੋਲੀ ਮਾਰੀ ਤਾਂ ਮੌਤ ਹੋ ਗਈ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਏਐੱਨਆਈ ਐਡਿਟ – ਰਾਜਨ ਪਪਨੇਜਾ #punjabpolice #encounter #punjab