Farmers protest: ਟੋਲ ਪਲਾਜ਼ਾ ਫ੍ਰੀ ਕਰਵਾਉਣ ਗਏ ਕਿਸਾਨਾਂ ਦਾ ਮੁਲਾਜ਼ਮਾਂ ਨੇ ਕੀਤਾ ਸਖ਼ਤ ਵਿਰੋਧ, ਮਾਹੌਲ ਤਣਾਅਪੂਰਨ

ਇਹ ਤਸਵੀਰਾਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਟੋਲ ਪਲਾਜ਼ਾ ਚੌਲਾਂਗ ਦੀਆਂ ਹਨ। ਜਿੱਥੇ ਟੋਲ ਪਲਾਜ਼ਾ ਫ੍ਰੀ ਕਰਵਾਉਣ ਗਏ ਕਿਸਾਨਾਂ ਦਾ ਟੋਲ ਪਲਾਜ਼ਾ ਮੁਲਾਜ਼ਮਾ ਨੇ ਸਖ਼ਤ ਵਿਰੋਧ ਕੀਤਾ। ਮਾਹੌਲ ਤਣਾਅਪੂਰਨ ਹੋਣ ’ਤੇ ਪੁਲਿਸ ਵੱਲੋਂ ਵੀ ਕਾਰਵਾਈ ਕੀਤੀ ਗਈ ਤੇ ਲੋਕਾਂ ਨੂੰ ਉੱਥੋਂ ਹਟਾਇਆ ਗਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ਦੇ 18 ਟੋਲ ਪਲਾਜ਼ੇ ਫ੍ਰੀ ਕਰਵਾਉਣ ਦੀ ਮੁਹਿੰਮ ਚਲਾਈ ਗਈ ਹੈ। ਕਿਸਾਨ ਦਿੱਲੀ ਅੰਦੋਲਨ ਦੌਰਾਨ ਲਿਖਿਤ ਵਿੱਚ ਮੰਨੀਆਂ ਮੰਗਾਂ ਪੂਰੀਆਂ ਨਾ ਹੋਣ ਦਾ ਵਿਰੋਧ ਜਤਾ ਰਹੇ ਹਨ। ਅੰਮ੍ਰਿਤਸਰ ਦੇ ਮਾਨਾਂਵਾਲਾ ਟੋਲ ਪਲਾਜਾ ਨੂੰ ਘੇਰ ਕੇ ਖੜ੍ਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਆਪਣੀਆਂ ਮੰਗਾਂ ਬਾਰੇ ਦੱਸਿਆ। ਜ਼ਿਲ੍ਹਾ ਮੋਗਾ ਦੇ ਚੰਦਪੁਰਾਣਾ ਟੋਲ ਪਲਾਜ਼ਾ ਉੱਤੇ ਵੀ ਮੁਲਾਜ਼ਮ ਪ੍ਰੇਸ਼ਾਨ ਹੁੰਦੇ ਦਿਖਾਈ ਦਿੱਤੇ, ਪਰ ਕਿਸਾਨਾਂ ਇੱਥੇ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹਨ। ਰਿਪੋਰਟ- ਪ੍ਰਦੀਪ ਪੰਡਿਤ, ਸੁਰਿੰਦਰ ਮਾਨ ਤੇ ਰਵਿੰਦਰ ਸਿੰਘ ਰੌਬਿਨ ਐਡਿਟ- ਜਮਸ਼ੇਦ ਅਲੀ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Billa Chicken (AMRITSAR)

https://youtu.be/RhCcWqmHY80 Best Tandoori Chicken in Amritsar

Amritsar ਦੇ ਜੌੜੇ ਭਰਾ ਜੋ ਧੜ ਤੋਂ ਜੁੜੇ ਹਨ, ਸਰਕਾਰੀ ਨੌਕਰੀ ਮਿਲਣ ਮਗਰੋਂ ਕੀ ਬੋਲੇ |

https://www.youtube.com/watch?v=DnM-CRL3-go ਅੰਮ੍ਰਿਤਸਰ ਦੇ ਜੌੜੇ ਭਰਾ ਸੋਹਣਾ ਅਤੇ ਮੋਹਣਾ ਨੂੰ PSPCL ਵਿੱਚ ਨੌਕਰੀ ਮਿਲੀ ਹੈ। 20 ਦਸੰਬਰ ਨੂੰ ਉਨ੍ਹਾਂ ਨੇ ਆਪਣੀ ਡਿਊਟੀ ਸੰਭਾਲੀ ਹੈ। ਸੋਹਣਾ ਅਤੇ...

Pakistan Sikh Gurdwara Parbandhak Committee under scanner for financial bungling

https://zeenews.india.com/world/pakistan-sikh-gurdwara-parbandhak-committee-under-scanner-for-financial-bungling-2417166.html Report- Ravinder Singh Robin