ਅੰਮ੍ਰਿਤਸਰ ਵਿੱਚ ਫਤਿਹਗੜ੍ਹ ਚੂੜੀਆਂ ਬਾਈਪਾਸ ਨੇੜੇ ਧਮਾਕਾ ਹੋਣ ਦੀ ਘਟਨਾ ਵਾਪਰੀ, ਪੁਲਿਸ ਦਾ ਕਹਿਣਾ ਹੈ ਕਿ ਇਹ ਬਲਾਸਟ ਗ੍ਰਨੇਡ ਦੇ ਕਰਕੇ ਨਹੀਂ ਹੋਇਆ।ਮੌਕੇ ਉੱਤੇ ਪਹੁੰਚੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਇਸ ਘਟਨਾ ਦੇ ਨੇੜੇ ਵਾਲੀ ਥਾਂ ਉੱਤੇ ਨਾਕੇ ਉੱਤੇ ਤੈਨਾਤ ਸਨ। ਉਨ੍ਹਾਂ ਕਿਹਾ ਕਿ ਧਮਾਕੇ ਵਾਲੀ ਥਾਂ ਨੇੜੇ ਪਹਿਲਾਂ ਪੁਲਿਸ ਚੌਂਕੀ ਹੁੰਦੀ ਸੀ ਜੋ ਕਿ ਹੁਣ ਬੰਦ ਹੈ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਸੁਖਮਨਦੀਪ ਸਿੰਘ #Amritsar #police #Punjab