#liquordeaths #punjab #amritsar ਪੰਜਾਬ ਦੇ ਅੰਮ੍ਰਿਤਸਰ ਇਲਾਕੇ ਦੇ ਕਈ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਕਰਕੇ ਕਈ ਘਰਾਂ ਵਿੱਚ ਸੱਥਰ ਵਿੱਛ ਗਏ ਹਨ। ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦੇ ਹੁਕਮ ਦਿੱਤੇ ਤਾਂ ਉੱਧਰ ਇਸ ਪੂਰੇ ਮਾਮਲੇ ਦਾ ਕੇਂਦਰ ਬਣੇ ਮੁੱਛਲ ਪਿੰਡ ਵਿੱਚ ਖਡੂਰ ਸਾਹਿਬ ਤੋਂ MP ਜਸਬੀਰ ਸਿੰਘ ਡਿੰਪਾ ਵੀ ਪਹੁੰਚ ਗਏ। ਪੁਲਿਸ ਵੱਲੋਂ ਆਪਣੇ ਤੌਰ ‘ਤੇ ਕਾਰਵਾਈ ਜਾਰੀ ਹੈ ਤਾਂ ਦੂਜੇ ਪਾਸੇ ਪਿੰਡ ਦੇ ਸਾਬਕਾ ਸਰਪੰਚ ਨੇ ਸ਼ਰਾਬ ਮਾਫ਼ੀਆ ਬਾਰੇ ਅਹਿਮ ਖ਼ੁਲਾਸੇ ਕੀਤੇ ਹਨ। (ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਰਾਜਨ ਪਪਨੇਜਾ)