ਅੰਮ੍ਰਿਤਸਰ ਵਿਚ ਜਨਮ ਦਿਨ ਪਾਰਟੀ ਦੌਰਾਨ ਗੋਲੀ ਚੱਲੀ। ਇਸ ਘਟਨਾ ‘ਚ 2 ਮੌਤਾਂ ਹੋ ਗਈਆਂ। ਸ਼ਹਿਰ ਦੇ ਮਜੀਠਾ ਰੋਡ ਉੱਤੇ ਪੈਂਦੇ ਇੱਕ ਹੋਟਲ ਵਿਚ ਇਹ ਘਟਨਾ ਵਾਪਰੀ ਹੈ। ਪੁਲਿਸ ਮੁਤਾਬਕ ਆਪਸੀ ਝੜਪ ਤੋਂ ਬਾਅਦ ਇੱਕ ਨੌਜਵਾਨ ਨੇ ਫਾਇਰਿੰਗ ਕੀਤੀ। ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਕਬਜ਼ੇ ’ਚ ਲੈਕੇ ਜਾਂਚ ਸ਼ੁਰੂ ਕੀਤੀ। ਪੁੱਛਗਿੱਛ ਲ਼ਈ ਕਈ ਨੌਜਵਾਨ ਹਿਰਾਸਤ ਵਿਚ ਵੀ ਲਏ ਗਏ ਹਨ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਸਦਫ਼ ਖ਼ਾਨ #Amritsar #BirthdayParty