ਅਜ਼ਾਦੀ ਦਿਹਾੜੇ ਤੋਂ ਇੱਕ ਰਾਤ ਪਹਿਲਾਂ ਅਟਾਰੀ-ਵਾਹਗਾ ਬਾਰਡਰ ‘ਸ਼ਾਂਤੀਦੂਤ’ ਪੁੱਜੇ। ਕੋਵਿਡ ਮਹਾਮਾਰੀ ਅਤੇ ਹੋਰ ਕਾਰਨਾਂ ਕਰਕੇ ਉਨ੍ਹਾਂ ਨੂੰ ਜ਼ੀਰੋ ਲਾਈਨ ’ਤੇ ਨਹੀਂ ਜਾਣ ਦਿੱਤਾ ਗਿਆ। ਪਿਛਲੇ 26 ਸਾਲਾਂ ਤੋਂ ਇਹ ‘ਸ਼ਾਂਤੀਦੂਤ’ ਬਾਰਡਰ ’ਤੇ ਆ ਕੇ ਵੰਡ ਵੇਲੇ ਜਾਨ ਗੁਆਉਣ ਵਾਲੇ ਲੋਕਾਂ ਦੀ ਯਾਦ ’ਚ ਮੋਮਬਤੀਆਂ ਜਗਾਉਂਦੇ ਹਨ। ਕੋਵਿਡ ਮਹਾਮਾਰੀ ਕਾਰਨ ਪਹਿਲੀ ਵਾਰ ਰਾਤ 8 ਵਜੇ ਤੋਂ ਪਹਿਲਾਂ ਪ੍ਰੋਗਰਾਮ ਖਤਮ ਕਰਨਾ ਪਿਆ। ‘ਸ਼ਾਂਤੀਦੂਤਾਂ’ ਦਾ ਕਹਿਣਾ ਹੈ ਕਿ ਉਹ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸਦਫ਼ ਖ਼ਾਨ #IndependenceDay #AttariWagahBorder #India #Pakistan