ਜਲ੍ਹਿਆਂਵਾਲਾ ਬਾਗ ਦੇ ਬਾਹਰ ਬਾਗ ਦੀ ਨਵੀਂ ਦਿਖ ਨੂੰ ਲੈ ਕੇ ਮੁਜ਼ਾਹਰਾ ਹੋਇਆ। ਇਸ ਵਿੱਚ ਵੱਖ-ਵੱਖ ਸਮਾਜਿਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ। ਮੁਜ਼ਾਹਾਰਾਕਾਰੀਆਂ ਦੀ ਮੰਗ ਸੀ ਕਿ ਜਲ੍ਹਿਆਂਵਾਲਾ ਬਾਗ ਦੀ ਪੁਰਾਣੀ ਦਿਖ ਨੂੰ ਕਾਇਮ ਕੀਤਾ ਜਾਵੇ। ਕੁਝ ਦਿਨਾਂ ਪਹਿਲਾਂ ਬਾਗ ਦੀ ਮੁਰੰਮਦ ਦਾ ਕੰਮ ਪੂਰਾ ਹੋਇਆ ਸੀ। ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਸੀ। ਉਦਘਾਟਨ ਦੇ ਬਾਅਦ ਤੋਂ ਹੀ ਬਾਗ ਵਿੱਚ ਕੀਤੇ ਬਦਲਾਅ ਖਿਲਾਫ਼ ਮੁਜ਼ਾਹਰੇ ਹੋ ਰਹੇ ਹਨ। ਰਿਪੋਰਟ – ਰਵਿੰਦਰ ਸਿੰਘ ਰੌਬਿਨ #JallianwalaBagh #Protest #Rewamp