ਸ਼ਨੀਵਾਰ ਦੇਰ ਸ਼ਾਮ ਹਰਿਮੰਦਰ ਸਾਹਿਬ ਵਿੱਚ ਰਹਿਰਾਸ ਸਾਹਿਬ ਦੇ ਪਾਠ ਸਮੇਂ ਇੱਕ ਅਣਪਛਾਤੇ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਪੀਟੀਸੀ ਪੰਜਾਬੀ ‘ਤੇ ਗੁਰਬਾਣੀ ਦੇ ਲਾਈਵ ਦਾ ਇੱਕ ਵੀਡੀਓ ਕਲਿੱਪ ਵਾਇਰਲ ਹੋਇਆ। ਜਿਸ ਵਿੱਚ ਇਹ ਵਿਅਕਤੀ ਜੰਗਲਾ ਟੱਪ ਕੇ ਰੁਮਾਲਾ ਸਾਹਿਬ ਦੇ ਨੇੜੇ ਆਇਆ ਅਤੇ ਉੱਥੇ ਪੈਰ ਰੱਖਿਆ, ਜਿਸ ਤੋਂ ਬਾਅਦ ਉਸ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ। ਜਿਸ ਸ਼ਖ਼ਸ ਵੱਲੋਂ ਅਜਿਹਾ ਕੀਤਾ ਗਿਆ ਉਸ ਦੀ ਪਛਾਣ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ। ਅੰਮ੍ਰਿਤਸਰ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਮੁਤਾਬਕ ਅਜਿਹਾ ਕਰਨ ਵਾਲੇ ਸ਼ਖ਼ਸ ਦੀ ਮੌਤ ਹੋ ਗਈ ਹੈ ਅਤੇ ਕੈਮਰਿਆਂ ਵਿੱਚ ਕੈਦ ਹੋਈ ਘਟਨਾ ਨੂੰ ਵੇਖਦਿਆਂ ਅੱਗੇ ਦੀ ਜਾਂਚ ਕੀਤੀ ਜਾਵੇਗੀ। ਉਧਰ ਇਸ ਘਟਨਾ ਉੱਤੇ ਐੱਸਜੀਪੀਸੀ ਪ੍ਰਧਾਨ ਅਤੇ ਅਕਾਲ ਤਖ਼ਤ ਜਥੇਦਾਰ ਨੇ ਵੀ ਪ੍ਰਤੀਕਰਮ ਦਿੱਤਾ ਹੈ (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਅਸਮਾ ਹਾਫ਼ਿਜ਼) #GoldenTemple #Sacrilege #Amritsar