Akal Takht ਜਥੇਦਾਰ ਦੀ Sikh Prisoners ਦੀ ਰਿਹਾਈ ਸਣੇ India ਦੀ ਸਰਕਾਰ ਤੋਂ ਮੰਗ |

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੇ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ ਹੈ ਕਿ ਜੇ ਭਾਰਤ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਕਰਨੀ ਗ਼ਲਤ ਨਹੀਂ ਹੈ ਤਾਂ ਸਿੱਖ ਰਾਸ਼ਟਰ ਦੀ ਗੱਲ਼ ਕਰਨੀ ਗਲਤ ਕਿਵੇਂ ਹੋ ਸਕਦੀ ਹੈ। ਉਨ੍ਹਾਂ ਮੁਤਾਬਕ ਇਸੇ ਗੱਲ ਨੂੰ ਆਧਾਰ ਬਣਾ ਕੇ ਸਿੱਖਾਂ ਖ਼ਿਲਾਫ਼ ਨਫ਼ਰਤ ਭਰਿਆ ਪ੍ਰਚਾਰ ਹੋ ਰਿਹਾ ਹੈ। ਸਿੱਖ ਰਾਸ਼ਟਰ ਭਾਵ ਖ਼ਾਲਿਸਤਾਨ ਦੀ ਮੰਗ ਸਮੇਂ-ਸਮੇਂ ਉੱਤੇ ਉੱਠਦੀ ਰਹੀ ਹੈ। ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ 1940 ਵਿੱਚ ਪਹਿਲੀ ਵਾਰ ਡਾ. ਵੀਰ ਸਿੰਘ ਭੱਟੀ ਹੋਰਾਂ ਵੱਲੋਂ ਖਾਲਿਸਤਾਨ ਬਾਰੇ ਗੱਲ ਚੱਲੀ। ਜਦੋਂ ਪਾਕਿਸਤਾਨ ਦੇ ਮੁਸਲਿਮ ਲੀਗ ਦਾ ਰੈਜ਼ੁਲੇਸ਼ਨ ਆਇਆ ਤਾਂ ਇਸ ਦੇ ਰਿਐਕਸ਼ਨ ਵਜੋਂ ਡਾ. ਵੀਰ ਸਿੰਘ ਨੇ ਖਾਲਿਸਤਾਨ ਦਾ ਥੀਸਸ ਪੇਸ਼ ਕੀਤਾ ਸੀ। ਸਿੱਖ ਰਾਸ਼ਟਰ ਦੀ ਗੱਲ ਕਰਦਿਆਂ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਨੂੰ ਸਿੱਖ ਕੈਦੀਆਂ ਦੀ ਰਿਹਾਈ ਦੀ ਵੀ ਮੰਗ ਕੀਤੀ ਹੈ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਦੇਵੇਸ਼ ਸਿੰਘ) #khalistan #akaltakhtsahib
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Lance Naik Jasbir Singh ਦਾ ਉਨ੍ਹਾਂ ਦੇ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸੰਸਕਾਰ |

https://www.youtube.com/watch?v=2EwNNQT8zdE ਲਾਂਸ ਨਾਇਕ ਜਸਬੀਰ ਸਿੰਘ ਬੀਤੇ ਦਿਨੀਂ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਮਾਰੇ ਗਏ ਸਨ। ਜਸਬੀਰ ਸਿੰਘ ਖ਼ਡੂਰ ਸਾਹਿਬ ਦੇ ਪਿੰਡ ਵੈਈਂ ਪੂਈਂ ਦੇ...

ਅੰਗਰੇਜ਼ੀ ‘ਚ ਢਾਡੀ ਵਾਰਾਂ ਗਾਉਂਦਾ ਇਹ ਜਥਾ ਕਿਵੇਂ ਇਸ ਵਿਰਸੇ ਨੂੰ ਸਾਂਭਣ ‘ਚ ਮਦਦ ਕਰ ਰਿਹਾ |

https://www.youtube.com/watch?v=lOd5OBkFEe4 ਢਾਡੀ ਵਾਰਾਂ ਗਾਉਣ ਵਾਲੇ ਜਥਿਆਂ ਦੀ ਗਿਣਤੀ ਵਿੱਚ ਪਹਿਲਾਂ ਨਾਲੋਂ ਕਾਫ਼ੀ ਕਮੀ ਆਈ ਹੈ, ਜੋ ਕਾਫ਼ੀ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ। ਪਰ...