ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ 23 ਦਸੰਬਰ ਨੂੰ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਪੰਜਾਬ ਅਤੇ ਯੂਪੀ ਪੁਲਿਸ ਨੇ ਸਾਂਝੀ ਕਾਰਵਾਈ ਤਹਿਤ ਯੂਪੀ ਦੇ ਪੀਲੀਭੀਤ ਵਿੱਚ ਤਿੰਨ ਕਥਿਤ ‘ਦਹਿਸ਼ਤਗਰਦ’ ਮਾਰ ਦਿੱਤੇ ਹਨ। ਡੀਜੀਪੀ ਨੇ ਦਾਅਵਾ ਕੀਤਾ ਕਿ ਇਸ ਸਾਰੀ ਅਪਰਾਧਿਕ ਗਤੀਵਿਧੀ ਪਿੱਛੇ ਇੱਕ ਬ੍ਰਿਟਿਸ਼ ਫੌਜ ਦੇ ਜਵਾਨ ਦਾ ਵੀ ਹੱਥ ਹੈ। ਪੁਲਿਸ ਵੱਲੋਂ ਉਸ ਦਾ ਨਾਮ ਵੀ ਜਗਜੀਤ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਉਹ ਨਾਮ ਬਦਲ ਕੇ ਅਪਰਾਧਿਕ ਗਤੀਵਿਧੀਆਂ ਵਿੱਚ ਹਿੱਸਾ ਲੈ ਰਿਹਾ ਹੈ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਸੁਖਮਨਦੀਪ ਸਿੰਘ #KZF #PunjabPolice #punjab