#TaranTaran#Phulkari#PunjabiCulture ਤਰਨ ਤਾਰਨ ਦੇ ਪੱਟੀ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਜਿੱਥੇ ਫੁਲਕਾਰੀ ਰਾਹੀਂ ਪੰਜਾਬ ਦੀ ਵਿਰਾਸਤ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਹੀ ਔਰਤਾਂ ਨੂੰ ਰੁਜ਼ਗਾਰ ਦਾ ਸਾਧਨ ਵੀ ਮੁਹੱਈਆ ਕਰਵਾ ਰਹੀ ਹੈ। ਉਸ ਨੇ ਸਾਲ 2015 ’ਚ ਪੰਜ ਔਰਤਾਂ ਨਾਲ ਮਿਲ ਕੇ ਪੰਜ ਫੁਲਕਾਰੀਆਂ ਬਣਾ ਕੇ ਕੰਮ ਸ਼ੁਰੂ ਕੀਤਾ ਸੀ। ਹੁਣ ਉਸ ਨਾਲ ਇਸ ਕਿੱਤੇ ਵਿੱਚ ਨੇੜਲੇ ਪਿੰਡਾਂ ਦੀਆਂ ਕਈ ਔਰਤਾਂ ਜੁੜ ਚੁੱਕੀਆਂ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ