Akal Takht ਨੇੜੇ ਖੁਦਾਈ ਦੌਰਾਨ ਮਿਲੀ ਸੁਰੰਗ ਬਾਰੇ ਜਾਂਚ ਰਿਪੋਰਟ ’ਚ ਕੀ ਸਾਹਮਣੇ ਆਇਆ|

ਭਾਰਤੀ ਪੁਰਾਤੱਤਵ ਸਰਵੇ ਦੀ ਜਿਸ ਟੀਮ ਨੇ ਅਕਾਲ ਤਖ਼ਤ ਕੋਲ ਖੁਦਾਈ ਦੌਰਾਨ ਮਿਲੇ ਸੁਰੰਗ ਨੁਮਾ ਜ਼ਮੀਨਦੋਜ ਢਾਂਚੇ ਦੀ ਜਾਂਚ ਕੀਤੀ ਸੀ, ਉਸ ਨੇ ਆਪਣੀ ਰਿਪੋਰਟ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਹੈ। 20 ਜੁਲਾਈ ਨੂੰ ਭਾਰਤੀ ਪੁਰਾਤੱਤਵ ਸਰਵੇ ਦੇ ਚੰਡੀਗੜ੍ਹ ਸਰਕਲ ਜਾਂਚ ਟੀਮ ਨੇ ਖੁਦਾਈ ਵਾਲੀ ਥਾਂ ਦਾ ਮੁਆਇਨਾ ਕੀਤਾ। ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਢਾਂਚਾ ਵਿਰਾਸਤ ਦਾ ਹਿੱਸਾ ਹੈ ਅਤੇ ਇਸ ਨੂੰ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ। ਕਮੇਟੀ ਨੇ ਕਿਹਾ ਕਿ ਇਹ ਢਾਂਚਾ ਮੱਧਕਾਲੀਨ ਰਿਹਾਇਸ਼ੀ ਬਣਤਰ ਦਾ ਹਿੱਸਾ ਹੈ। ਢਾਂਚੇ ਦੀ ਉਸਾਰੀ ਲਾਖੋਰੀ ਇੱਟਾਂ ਅਤੇ ਚੂਨੇ ਨਾਲ ਕੀਤੀ ਗਈ ਹੈ। ਢਾਂਚੇ ਵਿੱਚ ਕਈ ਜਗ੍ਹਾ ‘ਤੇ ਚੂਨੇ ਦੇ ਪਲਸਤਰ ਦੇ ਨਿਸ਼ਾਨ ਵੀ ਮਿਲੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਬਾਰੇ ਪੱਖ ਰੱਖਦਿਆਂ ਕਿਹਾ ਕਿ ਜਦੋਂ ਢਾਂਚੇ ਬਾਰੇ ਕਮੇਟੀ ਨੂੰ ਦੱਸ ਦਿੱਤਾ ਜਾਵੇਗਾ ਕਿ ਉਹ ਕੀ ਹੈ ਤਾਂ ਉਸ ਦਾ ਰੱਖ-ਰਖਾਅ ਅਸੀਂ ਹੀ ਕਰਾਂਗੇ। Report- Ravinder Singh Robin

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Harmandir Sahib: Foreign countries ਤੋਂ ਦਾਨ ਭੇਜਣ ਦੀ FCRA ਕਾਨੂੰਨ ਤਹਿਤ ਮਿਲੀ ਇਜਾਜ਼ਤ |

https://www.youtube.com/watch?v=00ihqhf45pk ਭਾਰਤ ਦੀ ਕੇਂਦਰ ਸਰਕਾਰ ਨੇ ਕਾਨੂੰਨ ਤਹਿਤ ਇਹ ਇਜਾਜ਼ਤ ਦੇ ਦਿੱਤੀ ਹੈ ਕਿ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਵਿਦੇਸ਼ ਤੋਂ ਵੀ ਦਾਨ ਭੇਜਿਆ ਜਾ...

DUNIYADARI EP – 23

https://youtu.be/B6CcMoDFsuE?si=fPuRbi0sfUYe-uyP #ਦੁਨੀਆਦਾਰੀ ਐਪਿਸੋਡ 23: ਭਾਰਤ-ਚੀਨ ਦਾ ਸਾਂਝਾ ਭਵਿੱਖ., ਦੁਬਈ ਵਿੱਚ ਚੈਂਪੀਅਨ ਟ੍ਰੋਫੀ ਦੀ ਜਿੱਤ, ਅਤੇ ਯੂਐਨ ਪੀਸਕੀਪਿੰਗ ਵਿੱਚ ਮਹਿਲਾਵਾਂ ਖਾਸ: ਅੰਮ੍ਰਿਤਸਰ ਦੇ ਨੇੜੇ ਗੁਰਦਵਾਰਾ ਵੱਲਾ/ਕੋਠਾ...

Farmers Protest : Amritsar ਤੇ Haryana ਦੇ Sirsa ‘ਚ ਇੰਝ ਸੜਕਾ ਤੇ ਇੰਝ ਦਿਖੇ ਸੈਂਕੜੇ ਟਰੈਕਟਰ |

https://www.youtube.com/watch?v=k6vgotyKf18&t=3s ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਵਿੱਚ ਸੜਕਾਂ ’ਤੇ ਵੱਡੀ ਗਿਣਤੀ ਵਿੱਚ ਟਰੈਕਟਰ ਦਿਖੇ। ਖੇਤੀ ਕਾਨੂੰਨਾਂ ਖਿਲਾਫ਼ ਟਰੈਕਟਰ ਰੈਲੀ ਕੱਢੀ ਗਈ। ਖੇਤੀ ਕਾਨੂੰਨਾਂ...

Nankana Sahib ਜਾਣ ਵਾਲੇ ਜਥੇ ‘ਤੇ ਰੋਕ ‘ਤੇ ਬੋਲੇ Jathedar Harpreet Singh ਤੇ Kumbh ਮੇਲੇ ਦੀ ਗੱਲ ਕਿਉਂ ਕੀਤੀ

https://www.youtube.com/watch?v=nsiemU29az4&t=25s #NankanaSahib ਨਨਕਾਣਾ ਸਾਹਿਬ ਜਾਣ ਵਾਲੇ ਜਥੇ 'ਤੇ ਰੋਕ 'ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੋਲੇ। ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਸ਼ਰਧਾਲੂਆਂ...

Ghost employment scam surfaces in Pakistan Gurdwara committee

https://zeenews.india.com/world/ghost-employment-scam-surfaces-in-pakistan-gurdwara-committee-2392622.html Report- Ravinder Singh Robin