ਪਾਕਿਸਤਾਨ ਦੀ ਜੇਲ੍ਹ ਵਿੱਚ ਪਿਛਲੇ 4 ਸਾਲ ਤੋਂ ਕੈਦ ਪ੍ਰਸ਼ਾਂਤ ਵੈਂਦਮ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਹ ਅੱਜ ਹੀ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚਿਆ। ਪ੍ਰਸ਼ਾਂਤ ਵਿਸ਼ਾਖਾਪਟਨਮ ਦਾ ਰਹਿਣ ਵਾਲਾ ਹੈ ਤੇ ਹੈਦਰਾਬਾਦ ਵਿੱਚ ਨੌਕਰੀ ਕਰਦਾ ਸੀ। 4 ਸਾਲ ਪਹਿਲਾਂ ਉਸ ਨੂੰ ਪਾਕਿਸਤਾਨ ਦੀ ਸਰਹੱਦ ਲੰਘਦੇ ਫੜ ਲਿਆ ਗਿਆ ਸੀ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸ਼ੁਭਮ ਕੌਲ #Pakistan #PrashantVaindam