SGPC ਦੀ ਸਾਲ 2016 ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਨੇ ਤਨਖਾਹ ਲਾਈ ਹੈ। ਸਾਲ 2016 ਵਿੱਚ ਸ਼ਾਰਟ ਸਰਕਿਟ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਅਗਨ ਭੇਟ ਹੋਣ ਦਾ ਮਾਮਲਾ ਸੀ। ਘਟਨਾ ਦੇ ਸਬੰਧ ਵਿੱਚ ਪਸ਼ਚਾਤਾਪ ਪਾਠ ਨਾ ਕਰਵਾਉਣ ਕਾਰਨ ਹਾਜ਼ਿਰ ਹੋਣ ਲਈ ਕਿਹਾ ਗਿਆ ਸੀ। ਗਾਇਬ ਸਰੂਪਾਂ ਦੇ ਮਾਮਲੇ ਵਿੱਚ SGPC ਪ੍ਰਧਾਨ ਅਤੇ ਕਮੇਟੀ ਦੇ ਮੁਲਾਜ਼ਮ ਵੀ ਅਕਾਲ ਤਖ਼ਤ ਸੱਦੇ ਗਏ ਸਨ। ਜਥੇਦਾਰ ਨੇ ਲਾਪਰਵਾਹੀਆਂ ਤੇ ਹਿੰਸਕ ਝੜਪਾਂ ਬਾਰੇ ਐਸਜੀਪੀਸੀ ਨੂੰ ਸਖ਼ਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ। Report – Ravinder Singh Robin