ਪੰਜਾਬ ਦੇ CM ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੰਬੋਧਨ ’ਚ ਜਿਸ ਬੱਚੇ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੀ ਗੱਲ ਆਖ਼ੀ, ਉਹ ਅੰਮ੍ਰਿਤਸਰ ਦਾ ਮਨਪ੍ਰੀਤ ਸਿੰਘ ਹੈ। ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ 13 ਸਾਲ ਦਾ ਇਹ ਬੱਚਾ ਸਾਈਕਲ ਉੱਤੇ ਖਾਣੇ ਦਾ ਸਮਾਨ ਵੇਚਦਾ ਹੈ। ਸੋਸ਼ਲ ਮੀਡੀਆ ਉੱਤੇ ਸਮਾਨ ਵੇਚਦਿਆਂ ਦੌਰਾਨ ਮਨਪ੍ਰੀਤ ਨੂੰ ਕਿਸੇ ਨੇ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਪਰ ਉਸ ਨੇ ਮਿਹਨਤ ਨੂੰ ਤਰਜੀਹ ਦਿੱਤੀ। ਮਨਪ੍ਰੀਤ ਦੀ ਵੀਡੀਓ ਵਾਇਰਲ ਹੋਈ ਤਾਂ ਪੰਜਾਬ ਦੇ CM ਨੇ 5 ਲੱਖ ਮਦਦ ਰਾਸ਼ੀ ਦਾ ਐਲਾਨ ਕੀਤਾ। ਸਵੇਰੇ ਸ਼ਾਮ ਖਾਣ ਦੀਆਂ ਚੀਜ਼ਾਂ ਵੇਚਦੇ ਇਸ ਬੱਚੇ ਦੀ ਖਾਹਿਸ਼ ਪੁਲਿਸ ਵਾਲਾ ਬਣਨ ਦੀ ਹੈ। ਮਨਪ੍ਰੀਤ ਦੇ ਪਿਤਾ ਘਰ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਭਾਵੁਕ ਵੀ ਹੁੰਦੇ ਹਨ ਅਤੇ 5 ਲੱਖ ਦੀ ਮਦਦ ਰਾਸ਼ੀ ਲਈ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਨ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ) #ManpreetSingh #Amritsar #Punjab