ਅੰਮ੍ਰਿਤਸਰ ਦੇ ਰਿਹਾਇਸ਼ੀ ਇਲਾਕੇ ਰਣਜੀਤ ਐਵੀਨਿਊ ’ਚ ਹੈਂਡ ਗ੍ਰਨੇਡ ਵਰਗੀ ਵਿਸਫੋਟਕ ਵਸਤੂ ਬਰਾਮਦ ਹੋਈ। ਇਸ ਬਾਰੇ ਪਤਾ ਉਸ ਵੇਲੇ ਲੱਗਾ ਜਦੋਂ ਸਫ਼ਾਈ ਕਰਮਚਾਰੀ ਨੇ ਕੂੜੇ ਦੇ ਢੇਰ ਵਿੱਚ ਇਸ ਨੂੰ ਵੇਖਿਆ। ਮੌਕੇ ’ਤੇ ਬੰਬ ਨਿਰੋਧਕ ਦਸਤੇ ਨੂੰ ਸੱਦਿਆ ਗਿਆ ਤੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ। ਜਾਂਚ ਕਰਨ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਏਸੀਪੀ ਡਿਟੈਕਟਿਵ ਹਰਮਿੰਦਰ ਸਿੰਘ ਮੁਤਾਬਕ ਬੰਬ ਨਿਰੋਧਕ ਦਸਤੇ ਨੇ ਇਸ ਨੂੰ ਅੰਮ੍ਰਿਤਸਰ ਤੋਂ ਬਾਹਰ ਇੱਕ ਖਾਲੀ ਥਾਂ ’ਤੇ ਨਸ਼ਟ ਕਰ ਦਿੱਤਾ। ਰਿਪੋਰਟ- ਰਵਿੰਦਰ ਸਿੰਘ ਰੌਬਿਨ