Amritpal Singh ਦੇ ਸਾਥੀ ਲਵਪ੍ਰੀਤ ਦੀ ਰਿਹਾਈ ਦੇ ਹੁਕਮ ਹੋਏ ਜਾਰੀ, ਹੋਣਗੇ ਰਿਹਾਅ |

ਅਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਦੀ ਰਿਹਾਈ ਦੇ ਹੁਕਮ ਜਾਰੀ ਹੋਏ। ਵੀਰਵਾਰ ਨੂੰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਅਜਨਾਲਾ ਪੁਲਿਸ ਥਾਣੇ ਦਾ ਸ਼ਾਮ ਤੱਕ ਘੇਰਾਓ ਕੀਤਾ ਸੀ। ਉਨ੍ਹਾਂ ਦੀ ਮੰਗ ਸੀ ਕਿ ਪੁਲਿਸ ਲਵਪ੍ਰੀਤ ਸਿੰਘ ਤੂਫ਼ਾਨ ਨੂੰ ਰਿਹਾਅ ਕਰੇ। ਇਸ ਦੇ ਨਾਲ ਹੀ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਪੰਜ ਸਾਥੀਆਂ ਉੱਤੇ ਦਰਜ ਪਰਚਿਆਂ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ। 15 ਫਰਵਰੀ ਨੂੰ ਵਰਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਕਥਿਤ ਕੁੱਟਮਾਰ ਹੋਈ। ਵਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅ੍ਰਮਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੁੱਟਿਆ ਗਿਆ ਹੈ। ਅਮ੍ਰਿਤਪਾਲ ਸਿੰਘ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਗਿਆ ਹੈ। ਵੀਰਵਾਰ ਸ਼ਾਮ ਨੂੰ ਪੁਲਿਸ ਦੀ ਅਮ੍ਰਿਤਪਾਲ ਦੇ ਹਮਾਇਤੀਆਂ ਨਾਲ ਸਹਿਮਤੀ ਬਣੀ। ਵੀਡੀਓ: ਰਵਿੰਦਰ ਸਿੰਘ ਰੌਬਿਨ/ ਏਐਨਆਈ, ਐਡਿਟ: ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Nihangs ਦੇ Bandi Chhor ਮੌਕੇ ਕਰਤਬ ਜੋ ਦੁਨੀਆਂ ਨੇ ਦੇਖੇ |

https://www.youtube.com/watch?v=ckfspz5R3Lw ਬੰਦੀ ਛੋੜ ਦਿਹਾੜੇ ਮੌਕੇ ਅੰਮ੍ਰਿਤਸਰ ਵਿੱਚ ਨਿਹੰਗ ਸਿੰਘਾਂ ਵੱਲੋਂ ਘੋੜਸਵਾਰੀ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਗਤਕਾ, ਨੇਜ਼ੇਬੰਦੀ ਅਤੇ ਹੋਰ ਸਿੱਖ ਮਾਰਸ਼ਲ ਆਰਟ ਦੀਆਂ...

Pak Sikh refugees demand Indian citizenship

By Ravinder Singh Robin Following the brutal beheading of two Sikhs by Taliban in Pakistan, refugee Sikhs, hailing from Peshawar in Pakistan living in Amritsar have...

Four-Way Battle: Evaluating Amritsar’s Parliamentary Election Candidates

https://www.india.com/news/india/four-way-battle-evaluating-amritsars-parliamentary-election-candidates-6860820 BY RAVINDER SINGH ROBIN

Farmers Protest: Tihar Jail ਤੋਂ ਬਾਹਰ ਆਏ Ranjit Singh ਨੇ ਸੁਣਾਈ ਆਪਬੀਤੀ|

https://www.youtube.com/watch?v=lI-R826VDUY ਰਣਜੀਤ ਸਿੰਘ ਤਿਹਾੜ ਜੇਲ੍ਹ ਚੋਂ ਬਾਹਰ ਆ ਗਏ ਹਨ। 29 ਜਨਵਰੀ ਨੂੰ ਸਿੰਘੂ ਬਾਰਡਰ ’ਤੇ ਹੋਈ ਹਿੰਸਾ ਦੌਰਾਨ ਪੁਲਿਸ ਨੇ ਰਣਜੀਤ ਨੂੰ ਗ੍ਰਿਫ਼ਤਾਰ ਕੀਤਾ...