ਪੰਜਾਬ ਵਿੱਚ ਕਈ ਦਿਨਾਂ ਤੋਂ ਲੱਗ ਰਹੇ ਬਿਜਲੀ ਦੇ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ-ਬਸਪਾ ਨੇ ਕੀਤਾ ਪ੍ਰਦਰਸ਼ਨ। ਸੂਬੇ ਭਰ ਵਿੱਚ ਅਕਾਲੀ ਦਲ ਨੇ ਬਿਜਲੀ ਬੋਰਡ ਦਫਤਰਾਂ ਦੇ ਬਾਹਰ ਕੀਤਾ ਰੋਸ ਮੁਜ਼ਾਹਰਾ। ਕਈ ਥਾਵਾਂ ਨੇ ਅਕਾਲੀ ਆਗੂਆਂ ਨੇ ਹੱਥਾਂ ਵਿੱਚ ਪੱਖੀਆਂ ਫੜ ਕੇ ਜਤਾਇਆ ਰੋਸ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਜਲੀ ਦੇ ਕੱਟਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਿਪੋਰਟ- ਸੁਖਚਰਨ ਪ੍ਰੀਤ, ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਚਾਵਲ ਅਤੇ ਮੇਯੰਕ ਐਡਿਟ- ਸਦਫ਼ ਖ਼ਾਨ #Punjabpowercut #powercut #Electricitycrisis