117 ਭਾਰਤੀ ਅਤੇ ਪਾਕਿਸਤਾਨੀ ਨਾਗਰਿਕ ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜੇ। ਇਨ੍ਹਾਂ ਵਿੱਚੋਂ ਕਾਫ਼ੀ ਲੋਕ ਕੋਵਿਡ ਮਹਾਮਾਰੀ ਕਰਕੇ ਪਾਕਿਸਤਾਨ ਫੰਸ ਗਏ ਸਨ। 117 ਯਾਤਰੀਆਂ ֹ’ਚੋਂ 82 ਕੋਲ ਭਾਰਤੀ ਪਾਸਪੋਰਟ ਸੀ ਜਦਕਿ ਬਾਕੀਆਂ ਕੋਲ ਪਾਕਿਸਤਾਨੀ ਪਾਸਪੋਰਟ ਸੀ। ਅਟਾਰੀ ਬਾਰਡਰ ’ਤੇ ਇਨ੍ਹਾਂ ਯਾਤਰੀਆਂ ਦਾ ਕੋਵਿਡ ਟੈਸਟ ਕੀਤਾ ਗਿਆ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸਦਫ਼ ਖ਼ਾਨ #Pakistan #India #CoronavirusLockdown