Operation Blue Star: Akal Takht ਪਹੁੰਚੇ Simranjit Singh Maan ਤੇ Deep Sidhu ਕੀ ਬੋਲੇ|

ਆਪ੍ਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ ‘ਤੇ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਵੀ ਕੀਤੀ। ਲੋਕਾਂ ਨੇ ‘ਖਾਲਿਸਤਾਨ ਸਾਡਾ ਹੱਕ’ ਵਰਗੇ ਝੰਡੇ ਵੀ ਫੜੇ ਹੋਏ ਸਨ। ਐਤਵਾਰ ਸਵੇਰੇ ਫਿਲਮ ਕਲਾਕਾਰ ਤੋਂ ਕਿਸਾਨ ਕਾਰਕੁਨ ਬਣੇ ਦੀਪ ਸਿੱਧੂ ਵੀ ਇੱਥੇ ਪਹੁੰਚੇ। ਦੀਪ ਸਿੱਧੂ ਨੇ ਕਿਹਾ ਕਿ “ਸਾਡੇ ਆਤਮਿਕ ਸੋਮੇ ‘ਤੇ ਹਮਲਾ ਕੀਤਾ ਗਿਆ। ਇੱਥੇ ਮੌਜੂਦ ਸੰਗਤਾਂ ਤੇ ਸੰਤਾਂ ਨੂੰ ਤੁਸੀਂ ਦੇਖਿਆ ਕਿ ਸਭ ਸ਼ਹੀਦ ਕਰ ਦਿੱਤੇ ਗਏ, ਉਨ੍ਹਾਂ ਸਭ ਨੂੰ ਯਾਦ ਕਰਨ ਲਈ ਇੱਥੇ ਗੁਰੂ ਰਾਮ ਦਾਸ ਜੀ ਦੇ ਦਰਬਾਰ ਵਿੱਚ ਪਹੁੰਚੇ ਹਾਂ।“ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਅੱਜ ਖਾਲਿਸਤਾਨ ਡੇਅ ਹੈ। ਉਨ੍ਹਾਂ ਨੇ ਕਿਹਾ ਕਿ ਦਰਬਾਰ ਸਾਹਿਬ ‘ਤੇ ਹਮਲਾ ਸਿਰਫ਼ ਭਾਰਤ ਦੀ ਸਰਕਾਰ ਅਤੇ ਸਿਆਸੀ ਧਿਰਾਂ ਨੇ ਇਕੱਠੇ ਹੋ ਕੇ ਹੀ ਨਹੀਂ ਸਗੋਂ ਬਰਤਾਨੀਆ ਅਤੇ ਸੋਵੀਅਤ ਰੂਸ ਦੀ ਮਦਦ ਨਾਲ ਕੀਤਾ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ #OperationBlueStar #Deep Sidhu #SimranjitSinghMaan

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Who are behind sacrilege incidents, trying to vitiate harmony in Punjab?

https://zeenews.india.com/india/who-are-behind-sacrilege-incidents-trying-to-vitiate-harmony-in-punjab-2421755.html REPORT- RAVINDER SINGH ROBIN

Did political necessity compel Sukhbir Singh Badal to replace SGPC chief?

https://zeenews.india.com/india/did-sukhbir-singh-badal-replace-sgpc-s-president-due-to-political-necessity-2417199.html Report- Ravinder Singh Robin

BSF Jurisdiction Controversy: Punjab ਦੇ Border ਖ਼ੇਤਰ ਚ ਰਹਿੰਦੇ ਲੋਕਾਂ ਦੇ ਖ਼ਦਸ਼ੇ |

https://www.youtube.com/watch?v=fk736j61ktA ਕੇਂਦਰ ਸਰਕਾਰ ਨੇ ਸੀਮਾ ਸੁਰੱਖਿਆ ਬਲ (BSF) ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤੀ ਖੇਤਰ ਅੰਦਰ 50 ਕਿਲੋਮੀਟਰ ਤੱਕ ਤਲਾਸ਼ੀ ਲੈਣ, ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ...

The Dawn has quoted me : Punjab Police investigating blogger’s ‘bareheaded’ photos at Kartarpur gurdwara

https://www.dawn.com/news/1660957/punjab-police-investigating-bloggers-bareheaded-photos-at-kartarpur-gurdwara