ਸਿੰਘੂ ਬਾਰਡਰ ‘ਤੇ ਹੋਏ ਲਖਬੀਰ ਸਿੰਘ ਨਾਮੀ ਸ਼ਖਸ ਦੇ ਕਤਲ ਮਾਮਲੇ ਵਿੱਚ ਇੱਕ ਹੋਰ ਗ੍ਰਿਫ਼ਤਾਰੀ ਹੋਈ ਹੈ। ਨਿਹੰਗ ਸਿੱਖ ਨਰਾਇਣ ਸਿੰਘ ਨੂੰ ਤਰਨ ਤਾਰਨ ਦੇ ਅਮਰਕੋਟ ਸਥਿਤ ਉਸ ਦੇ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਨਰਾਇਣ ਸਿੰਘ ਨੇ ਮੀਡੀਆ ਸਾਹਮਣੇ ਕਿਹਾ ਹੈ ਕਿ ਉਹ ਮ੍ਰਿਤਕ ਲਖਬੀਰ ਦੇ ਕਤਲ ਵਿੱਚ ਸ਼ਾਮਲ ਸੀ। ਗ੍ਰਿਫ਼ਤਾਰੀ ਤੋਂ ਪਹਿਲਾਂ ਪੁਲਿਸ ਤੋਂ ਨਰਾਇਣ ਸਿੰਘ ਨੇ ਅਕਾਲ ਤਖ਼ਤ ਜਾਣ ਦੀ ਇਜਾਜ਼ਤ ਮੰਗੀ ਸੀ। ਪੁਲਿਸ ਮੁਤਾਬਕ ਨਰਾਇਣ ਸਿੰਘ ਦੀ ਗ੍ਰਿਫ਼ਤਾਰੀ ਲਈ ਉਸ ਦੇ ਪਿੰਡ ਦੀ ਘੇਰੇਬੰਦੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਹਰਿਆਣਾ ਦੀ ਸੋਨੀਪਤ ਪੁਲਿਸ ਨੇ ਨਿਹੰਗ ਸਿੱਖ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਬਜੀਤ ਸਿੰਘ ਨੂੰ ਅਦਾਲਤ ਨੇ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਸਿੰਘੂ ਬਾਰਡਰ ‘ਤੇ ਕਿਸਾਨ ਅੰਦੋਲਨ ਵਾਲੀ ਥਾਂ ‘ਤੇ ਸ਼ੁੱਕਰਵਾਰ ਸਵੇਰੇ ਲਖਬੀਰ ਦਾ ਕਤਲ ਕਰ ਦਿੱਤਾ ਗਿਆ ਸੀ। ਨਿਹੰਗ ਸਿੱਖਾਂ ਦਾ ਇਲਜ਼ਾਮ ਹੈ ਕਿ ਲਖਬੀਰ ਨੇ ਪਵਿੱਤਰ ਸਰਬਲੋਹ ਗ੍ਰੰਥ ਦੀ ਬੇਅਦਬੀ ਕੀਤੀ। ਲਖਬੀਰ ਸਿੰਘ ਤਰਨ ਤਾਰਨ ਦੇ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਸੀ ਰਿਪੋਰਟ- ਰਵਿੰਦਰ ਸਿੰਘ ਰੌਬਿਨ