ਦਿੱਲੀ ਦੇ ਸਿੰਘੂ ਬਾਰਡਰ ਉੱਤੇ ਖੇਤੀ ਕਾਨੂੰਨਾਂ ਖ਼ਿਲਾਫ਼ ਲੱਗੇ ਧਰਨੇ ਵਾਲੀ ਥਾਂ ਤੋਂ ਪੁਲਿਸ ਬੈਰੀਕੇਡ ਨਾਲ ਇੱਕ ਲਮਕਦੀ ਹੋਈ ਲਾਸ਼ ਮਿਲੀ। ਮ੍ਰਿਤਕ ਦੇ ਹੱਥ-ਪੈਰ ਵੱਡੇ ਹੋਏ ਸਨ.. ਮ੍ਰਿਤਕ ਦੀ ਪਛਾਣ…ਤਰਨਤਾਰਨ ਦੇ ਵਸਨੀਕ ਲਖਬੀਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਨੂੰ ਛੇਤੀ ਹੀ ਫੜਨ ਦੀ ਗੱਲ ਕਰ ਰਹੀ ਹੈ। ਇੱਕ ਘਟਨਾ ਨਾਲ ਜੁੜੇ ਕਈ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ। ਪਰ ਇਨ੍ਹਾਂ ਵੀਡੀਓਜ਼ ਦੀ ਬੀਬੀਸੀ ਸੁੰਤਤਰ ਤੌਰ ਤੇ ਪੁਸ਼ਟੀ ਨਹੀਂ ਕਰਦਾ ਹੈ…ਵੀਡੀਓ ਵਿਚ ਨਿਹੰਗ ਸਿੰਘਾਂ ਦੇ ਬਾਣੇ ਵਿਚ ਕੁਝ ਲੋਕ ਬੋਲਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਕਹਿੰਦੇ ਨਜ਼ਰ ਆ ਰਹੇ ਹਨ ਕਿ ਮ੍ਰਿਤਕ ਵਿਅਕਤੀ ਕਥਿਤ ਤੌਰ ਤੇ ਸਰਬਲੋਹ ਗ੍ਰੰਥ ਦੀ ਬੇਅਦਬੀ ਕਰਦਾ ਫੜਿਆ ਗਿਆ…ਤੁਹਾਨੂੰ ਦੱਸ ਦੇਈਏ ਕਿ ਸਰਬਲੋਹ ਗ੍ਰੰਥ ਨੂੰ ਸਿੱਖ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ। ਖ਼ਾਸ ਤੌਰ ’ਤੇ ਨਿਹੰਗ ਸਿੱਖ ਜਥੇਬੰਦੀਆਂ ਨਿਤਨੇਮ ਵਜੋਂ ਸਰਬਲੋਹ ਗ੍ਰੰਥ ਪਾਠ ਕਰਦੀਆਂ ਹਨ। ਵੀਡੀਓ- ANI/ਰਵਿੰਦਰ ਸਿੰਘ ਰੌਬਿਨ