Ludhiana Court Bomb Blast: ਕੌਣ ਹੈ Harpreet Singh ਜਿਸ ਨੂੰ NIA ਨੇ ਕੀਤਾ ਗ੍ਰਿਫ਼ਤਾਰ |

ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ ਨੇ ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਤਕਰੀਬਨ ਇੱਕ ਸਾਲ ਪਹਿਲਾਂ ਹੋਏ ਧਮਾਕੇ ਦੇ ਮੁਲਜ਼ਮ ਮੰਨੇ ਜਾਂਦੇ ਹਰਪ੍ਰੀਤ ਸਿੰਘ ਉਰਫ਼ ਹੈਪੀ ਮਲੇਸ਼ੀਆ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਂਚ ਏਜੰਸੀ ਮੁਤਾਬਕ, ਇਹ ਗ੍ਰਿਫ਼ਤਾਰੀ ਉਸ ਵੇਲੇ ਹੋਈ ਜਦੋਂ ਹਰਪ੍ਰੀਤ ਮਲੇਸ਼ੀਆ ਤੋਂ ਦਿੱਲੀ ਦੇ ਇੰਦਰਾਂ ਗਾਂਧੀ ਹਵਾਈ ਅੱਡੇ ’ਤੇ ਪਹੁੰਚਿਆ ਸੀ। ਹਰਪ੍ਰੀਤ ਸਿੰਘ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਪੈਂਦੇ ਪਿੰਡ ਮਿਆਦੀ ਕਲ੍ਹਾਂ ਨਾਲ ਸਬੰਧਿਤ ਹੈ। ਐਨਆਈਏ ਮੁਤਾਬਕ, ਹਰਪ੍ਰੀਤ ਸਿੰਘ 23 ਦਸੰਬਰ 2021 ਨੂੰ ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਹੋਏ ਧਮਾਕੇ ਤੋਂ ਬਾਅਦ ਭਗੌੜਾ ਸੀ। ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਛੇ ਹੋਰ ਜਖ਼ਮੀ ਹੋਏ ਸਨ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ #ludhianacourtbomb #NIA #harpreetsingh
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Sukhbir Badal ‘ਤੇ ਹਮਲੇ ਦੀ ਕੋਸ਼ਿਸ਼ ਨੂੰ ਲੈ ਕੇ SGPC ਨੇ Akal Takht ਅੱਗੇ ਕੀ ਮੰਗ ਕੀਤੀ

https://www.youtube.com/watch?v=J8H3aaWdjCc ਅੰਮ੍ਰਿਤਸਰ ਵਿਚ ਐਸਜੀਪੀਸੀ ਅਗਜ਼ੈਕਟਿਵ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿਚ ਮਤਾ ਲਿਆਂਦਾ ਗਿਆ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਬਾਦਲ ਤੇ ਹਮਲਾ ਕਰਨ...

Pakistan reiterates proposal to reopen Kartarpur Corridor for Indian pilgrims

https://zeenews.india.com/india/pakistan-reiterates-proposal-to-reopen-kartarpur-corridor-for-indian-pilgrims-2409149.html REPORT - RAVINDER SINGH ROBIN