Bhai Vir Singh museum: ਨਿਵਾਸ ਅਸਥਾਨ ਦੇ ਬਗੀਚੇ ਤੋਂ ਤਿਆਰ ਹੋ ਕੇ ਅੱਜ ਵੀ ਹਰਿਮੰਦਰ ਸਾਹਿਬ ਜਾਂਦੇ ਹਨ ਗੁਲਦਸਤੇ

ਅੰਮ੍ਰਿਤਸਰ ਦੇ ਲਾਰੈਂਸ ਰੋਡ ਵਿੱਚ ਫੈਲੇ ਚਾਰ ਏਕੜ ਦੇ ਭਾਈ ਵੀਰ ਸਿੰਘ ਦੇ ਨਿਵਾਸ ਸਥਾਨ ਨੂੰ ਮਿਊਜ਼ੀਅਮ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਮਿਊਜ਼ੀਅਮ ਵਿੱਚ ਉਨ੍ਹਾਂ ਨਾਲ ਜੁੜੀਆਂ ਚੀਜ਼ਾਂ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਾਂਭ ਕੇ ਰੱਖਿਆ ਗਿਆ ਹੈ। ਭਾਈ ਵੀਰ ਸਿੰਘ ਦਾ ਪੰਜਾਬੀ ਸਾਹਿਤ ਵਿੱਚ ਇਕ ਮਹੱਤਵਪੂਰਣ ਸਥਾਨ ਹੈ। ਉਨ੍ਹਾਂ ਵੱਲੋਂ ਰਚਿਤ ਕਵਿਤਾਵਾਂ ਅਤੇ ਹੋਰ ਰਚਨਾਵਾਂ ਅੱਜ ਦੇ ਸੰਦਰਭ ਵਿੱਚ ਵੀ ਬਹੁਤ ਵੱਡਾ ਮਹੱਤਵ ਰੱਖਦੀਆਂ ਹਨ। ਉਨ੍ਹਾਂ ਵੱਲੋਂ ਲਿਖੀਆਂ ਕਿਤਾਬਾਂ ਦੇ ਲਈ ਇੱਕ ਲਾਇਬਰੇਰੀ ਬਣਾਈ ਗਈ ਹੈ, ਕੋਈ ਵੀ ਇੱਥੇ ਆ ਕੇ ਪੜ੍ਹ ਸਕਦਾ ਹੈ, ਅੰਦਰ ਇੱਕ ਗੁਰਦੁਆਰਾ ਹੈ ਜਿੱਥੇ ਬੱਚਿਆਂ ਨੂੰ ਕੀਰਤਨ ਸਿਖਾਇਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਭਾਈ ਵੀਰ ਸਿੰਘ ਦੇ ਵੇਲੇ ਤੋਂ ਹੀ ਉਨ੍ਹਾਂ ਦੇ ਇਸ ਬਗੀਚੇ ਵਿੱਚ ਲੱਗੇ ਸੋਹਣੇ ਫੁੱਲਾਂ ਦੇ ਗੁਲਦਸਤੇ ਸ੍ਰੀ ਹਰਿਮੰਦਰ ਸਾਹਿਬ ਲਈ ਜਾਂਦੇ ਸਨ ਅਤੇ ਇਹ ਪਰੰਪਰਾ ਅੱਜ ਵੀ ਜਿਉਂ ਦੀ ਤਿਉਂ ਚੱਲ ਰਹੀ ਹੈ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਪ੍ਰੋ਼ਡਿਊਸਰ- ਪ੍ਰਿਅੰਕਾ ਧੀਮਾਨ, ਐਡਿਟ- ਰਾਜਨ ਪਪਨੇਜਾ) #bhaiveersingh #amritsar
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Canada ਦੇ Brampton ‘ਚ Tarn Taran ਦੇ ਸਕੇ ਭਰਾਵਾਂ ਉੱਤੇ ਹਮਲਾ,ਛੋਟੇ ਭਰਾ ਦੀ ਹੋਈ ਮੌਤ |

https://www.youtube.com/watch?v=e-B8h2_92jA ਕੈਨੇਡਾ ਦੇ ਬਰੈਂਪਟਨ ਵਿੱਚ ਤਰਨ ਤਾਰਨ ਦੇ ਦੋ ਭਰਾਵਾਂ ਉੱਤੇ 5 ਦਸੰਬਰ ਨੂੰ ਜਾਨਲੇਵਾ ਹਮਲਾ ਹੋਇਆ। ਗੋਲੀਆਂ ਲੱਗਣ ਕਰਕੇ 27 ਸਾਲਾ ਪ੍ਰਿਤਪਾਲ ਸਿੰਘ ਦੀ...

Dalit ਜਥੇਬੰਦੀਆਂ ਨੇ ਕਿਉਂ ਕਰਵਾਇਆ Amritsar ਬੰਦ

https://youtube.com/shorts/XN7ob3WphQM?si=2vOb3ehluC-2GpO7 BY RAVINDER SINGH ROBIN

JEE: Punjab ਵਿੱਚ ਪ੍ਰੀਖਿਆਰਥੀਆਂ ਅਤੇ ਪਰਿਵਾਰ ਵਾਲਿਆਂ ਦੇ ਕੀ ਰਹੇ ਡਰ |

https://www.youtube.com/watch?v=BPT05soofKU ਕੋਰੋਨਾਵਾਇਰਸ ਦੇ ਡਰ ਅਤੇ ਵਿਚਾਲੇ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਵੀ ਇੰਜੀਨੀਅਰਿੰਗ ਅਤੇ ਹੋਰ ਕਿੱਤਿਆਂ ਦੀ ਪੜ੍ਹਾਈ ਲਈ ਦਾਖਲਾ ਪ੍ਰੀਖਿਆ (JEE) ਹੋਈI ਬੀਬੀਸੀ ਸਹਿਯੋਗੀਆਂ ਨੇ...

‘Police Insiders Helping Amritpal Singh?’: Questions Raised As Khalistani Preacher Continue To Be On Loose

https://zeenews.india.com/india/police-insiders-helping-amritpal-singh-questions-raised-as-khalistani-preacher-continue-to-be-on-loose-2587816.html REPORT- RAVINDER SINGH ROBIN