ਤਰਨ ਤਾਰਨ ਦੇ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਇਤਿਹਾਸਕ ਡਿਓਢੀ ਦੀ ਕਾਰਸੇਵਾ ਸ਼ੁਰੂ ਹੋਣ ਨਾਲ ਇੱਕ ਪੁਰਾਣਾ ਮਸਲਾ ਖੜ੍ਹਾ ਹੋ ਗਿਆ ਹੈ। ਸਵਾਲ ਇਹ ਹੈ ਕਿ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਜਾਂ ਮੁਰੰਮਤ ਦਾ ਕੰਮ ਕਿਵੇਂ ਹੋਣਾ ਚਾਹੀਦਾ ਹੈ ਅਤੇ ਇਹ ਕਿਸ ਦਾ ਜ਼ਿੰਮਾ ਹੈ। ਸਵਾਲ ਇਹ ਵੀ ਅਹਿਮ ਹੈ ਕਿ ਵਿਰਾਸਤੀ ਇਮਾਰਤਾਂ ਦੀ ਸ਼ਨਾਖ਼ਤ ਕਿਵੇਂ ਕੀਤੀ ਜਾ ਸਕਦੀ ਹੈ। REPORT – RAVINDER SINGH ROBIN