#PunjabFarmProtest#Railroko#Farmbills ਖੇਤੀ ਬਿੱਲਾਂ ਦੇ ਵਿਰੋਧ ’ਚ ਪੰਜਾਬ ਭਰ ਵਿੱਚ ਕਿਸਾਨਾਂ ਨੇ ਸ਼ੁਰੂ ਕੀਤਾ ਰੇਲ ਰੋਕੂ ਅੰਦੋਲਨ। ਅੰਮ੍ਰਿਤਸਰ ਦੇ ਦੇਵੀਦਾਸਪੁਰਾ ਫਾਟਕ ’ਤੇ ਕਿਸਾਨਾ ਨੇ ਲਾਇਆ ਧਰਨਾ। ਹਾਲਾਂਕਿ ਪੰਜਾਬ ਤੋਂ ਗੁਜ਼ਰਨ ਵਾਲੀਆਂ ਟਰੇਨਾਂ ਕੈਂਸਲ ਕਰ ਦਿੱਤੀਆਂ ਗਈਆਂ ਹਨ। ਬਰਨਾਲਾ ‘ਚ ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ-ਅੰਬਾਲਾ ਰੇਲਵੇ ਲਾਈਨ ’ਤੇ ਧਰਨਾ ਲਗਾਇਆ ਗਿਆ । ਧਰਨੇ ‘ਚ ਕਿਸਾਨ ਆਗੂਆਂ ਸਮੇਤ ਔਰਤਾਂ ਨੇ ਵੀ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ। ਬਠਿੰਡਾ ’ਚ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਪ੍ਰਦਰਸ਼ਨ। ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦੇ ਆਉਣ ’ਤੇ ਜਤਾਇਆ ਰੋਸ। (ਰਿਪੋਰਟ- ਸੁਖਚਰਨਪ੍ਰੀਤ ਤੇ ਰਵਿੰਦਰ ਸਿੰਘ ਰੌਬਿਨ, ਐਡਿਟ- ਸਦਫ਼ ਖ਼ਾਨ)