ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 71ਵੇਂ ਜਨਮ ਦਿਨ ਮੌਕੇ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਅੱਜ ਹੀ ਦੇ ਦਿਨ ਖੇਤੀ ਬਿੱਲ ਵੀ ਲਿਆਂਦੇ ਗਏ ਸਨ ਜਿਸਦਾ ਵਿਰੋਧ ਕਰਦੇ ਹੋਏ ਕਿਸਾਨਾਂ ਨੇ ਨਰਿੰਦਰ ਮੋਦੀ ਦੇ ਪੁਤਲੇ ਅਤੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ। ਪਟਿਆਲਾ ਵਿੱਚ ਭਾਜਪਾ ਵਰਕਰ ਨਰਿੰਦਰ ਮੋਦੀ ਦਾ ਜਨਮ ਦਿਨ ਮਨਾ ਰਹੇ ਸਨ, ਕਿਸਾਨਾਂ ਨੇ ਉੱਥੇ ਪਹੁੰਚ ਕੇ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਰਿਪੋਰਟ- ਰਵਿੰਦਰ ਰੌਬਿਨ, ਗੁਰਮਿੰਦਰ ਗਰੇਵਾਲ, ਪ੍ਰਦੀਪ ਪੰਡਿਤ, ਸੁਖਚਰਨ ਪ੍ਰੀਤ ਐਡਿਟ- ਰੁਬਾਇਤ ਬਿਸਵਾਸ #NarendraModi #Modibirthday #PMbirthday