Sudhir Suri ਦੇ ਕਤਲ ਮਗਰੋਂ Amristar ਵਿੱਚ ਤਣਾਅ ਦਾ ਮਾਹੌਲ, ਭਾਰੀ ਸੁਰੱਖਿਆ ਬਲ ਤੈਨਾਤ |

ਅੰਮ੍ਰਿਤਸਰ ਵਿੱਚ ਸ਼ਿਵ ਸੈਨਾ (ਟਕਸਾਲੀ) ਦੇ ਆਗੂ ਸੁਧੀਰ ਸੂਰੀ ਦੇ ਕਤਲ ਦੇ 24 ਘੰਟਿਆਂ ਬਾਅਦ ਪਰਿਵਾਰ ਉਨ੍ਹਾਂ ਦਾ ਸਸਕਾਰ ਕਰਨ ਲਈ ਤਿਆਰ ਹੋ ਗਿਆ। ਪਰਿਵਾਰ ਮੁਤਾਬਕ ਪ੍ਰਸ਼ਾਸਨ ਨੇ ਪਰਿਵਾਰ ਦੀਆਂ ਮੰਗਾਂ ਮੰਨ ਲਈਆਂ ਹਨ ਅਤੇ ਸਸਕਾਰ ਐਤਵਾਰ 12 ਵਜੇ ਹੋਵੇਗਾ। ਚਾਰ ਨਵੰਬਰ ਦੀ ਦੁਪਹਿਰ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸੰਦੀਪ ਸੰਨੀ ਨੂੰ ਅੱਜ ਅਦਾਲਤ ਵਲੋਂ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਸੁਧੀਰ ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ ਮੁਤਾਬਕ, ”ਸ਼ਹੀਦ ਦੇ ਦਰਜੇ ਲਈ ਪ੍ਰਸ਼ਾਸਨ ਸਿਫਾਰਿਸ਼ ਕਰੇਗਾ। ਜਾਂਚ ਵਿੱਚ ਸਿੱਖ ਕਾਰਕੁਨ ਅੰਮ੍ਰਿਤਪਾਲ ਸਿੰਘ ਦਾ ਨਾਂ ਵੀ ਪਾਉਣ ਲਈ ਪੁਲਿਸ ਨੇ ਭਰੋਸਾ ਦੁਆਇਆ ਹੈ। ਪਰਿਵਾਰ ਨੂੰ ਸੁਰੱਖਿਆ ਦੇਣ ਦੀ ਵੀ ਗੱਲ ਕਹੀ ਗਈ ਹੈ।” ਹਾਲਾਂਕਿ ਭਾਰਤ ਦੇ ਸੰਵਿਧਾਨ ਵਿੱਚ ‘ਸ਼ਹੀਦ’ ਸ਼ਬਦ ਦੀ ਕੋਈ ਪਰਿਭਾਸ਼ਾ ਨਹੀਂ ਹੈ। ਸਿੱਖ ਕਾਰਕੁਨ ਅੰਮ੍ਰਿਤਪਾਲ ਸਿੰਘ ਮੋਗਾ ਅਧੀਨ ਵਿੱਚ ਪੈਂਦੇ ਪਿੰਡ ਸਿੰਘਾਂਵਾਲਾ ਦੇ ਇੱਕ ਘਰ ਵਿੱਚ ਸਨ। ਪੁਲਿਸ ਨੇ ਇਸ ਘਰ ਦੀ ਘੇਰਾਬੰਦੀ ਕੀਤੀ ਹੋਈ ਸੀ। ਹਾਲਾਂਕਿ ਕੁਝ ਘੰਟਿਆਂ ਬਾਅਦ ਪੁਲਿਸ ਦਾ ਪਹਿਰਾ ਚੁੱਕ ਲਿਆ ਗਿਆ। (ਵੀਡੀਓ- ਰਵਿੰਦਰ ਸਿੰਘ ਰੌਬਿਨ/ ANI, ਐਡਿਟ- ਅਸਮਾ ਹਾਫ਼ਿਜ਼ ) #AmritpalSingh #SudhirSuri
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pak family stuck in India returns after both govts intervene

https://www.outlookindia.com/newsscroll/pak-family-stuck-in-india-returns-after-both-govts-intervene/1774272 20 MARCH 2020  Last Updated at 3:56 PM | SOURCE: IANS

SGPC demands release of Sikh prisoners in letter to VP Jagdeep Dhankar

https://zeenews.india.com/india/sgpc-demands-release-of-sikh-prisoners-in-letter-to-vp-jagdeep-dhankar-2527050.html REPORT- RAVINDER SINGH ROBIN

Fake Encounter Case: 32 ਸਾਲ ਬਾਅਦ Punjab Police ਦੇ ਸਾਬਕਾ ਅਧਿਕਾਰੀਆਂ ਨੂੰ ਸਜ਼ਾ, ਪਰਿਵਾਰ ਦੀ ਇਹ ਹੈ ਮੰਗ

https://www.youtube.com/watch?v=ht4WWOeUpJw 32 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ਪੰਜਾਬ ਪੁਲਿਸ ਦੇ ਤਿੰਨ ਸਾਬਕਾ ਅਧਿਕਾਰੀਆਂ ਨੂੰ...