ਗੋਬਿੰਦਗੜ੍ਹ ਕਿਲਾ ਪੰਜਾਬ ਦਾ ਮਹਾਨ ਵਿਰਾਸਤ ਦਾ ਪ੍ਰਤੀਕ ਹੈ। ਪੰਜਾਬ ਦੇ ਖਾਲਸਾ ਦਰਬਾਰ ਦੀ ਸ਼ਾਨ ਦੀ ਮੂੰਹ ਬੋਲਦੀ ਤਸਵੀਰ। 43 ਏਕੜ ਵਿੱਚ ਫੈਲੇ, ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਵਿਚਕਾਰ, ਇਸ ਸ਼ਾਨਦਾਰ ਵਿਰਾਸਤੀ ਸਥਾਨ ਦਾ ਆਪਣਾ ਇੱਕ ਸ਼ਾਨਦਾਰ ਇਤਿਹਾਸ ਹੈ। ਇਸ ਦਾ ਇਤਿਹਾਸ ਸਿੱਖਾਂ ਦੀ ਭੰਗੀ ਮਿਸਲ ਤੋਂ ਹੁੰਦਾ ਹੋਇਆ, ਵਾਇਆ ਮਹਾਰਾਜਾ ਰਣਜੀਤ ਸਿੰਘ ਫੇਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੱਕ ਜਾਂਦਾ ਹੈ। ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਲਗਭਗ 70 ਵਰਿਆਂ ਤੱਕ ਇਹ ਕਿਲਾ ਭਾਰਤੀ ਫੌਜ ਦੇ ਅਧੀਨ ਰਿਹਾ ਸੀ। 2017 ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੇ ਇਸ ਦੇ ਦਰਵਾਜ਼ੇ ਆਮ ਲੋਕਾਂ ਲਈ ਖੋਲ੍ਹ ਦਿੱਤੇ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ #GobindgarhFort #amritsar #punjabheritage