https://www.youtube.com/watch?v=VnWAZ5wFaWM
ਅੰਮ੍ਰਿਤਸਰ ਆਉਣ ਵਾਲੇ ਸ਼ਰਧਾਲੂ ਹੋਣ ਜਾਂ ਫਿਰ ਸੈਲਾਨੀ, ਉਨਾਂ ਦੀ ਚਹਿਲ ਪਹਿਲ ਇਸ ਹੈਰੀਟੇਜ ਸਟਰੀਟ ਉੱਤੇ ਹਰ ਵਕਤ ਨਜ਼ਰ ਆਉਂਦੀ ਹੈ। ਹੈਰੀਟੇਜ ਸਟਰੀਟ ਸ਼ਰਧਾਲੂਆਂ ਨੂੰ ਸਿੱਧਾ ਸ੍ਰੀ ਹਰਿਮੰਦਰ ਸਾਹਿਬ ਤੱਕ ਲੈ ਕੇ ਜਾਂਦੀ ਹੈ, ਰਸਤੇ ਵਿੱਚ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਟਾਊਨ ਹਾਲ , 13 ਅਪ੍ਰੈਲ 1919 ਵਿੱਚ ਵਾਪਰਿਆ ਜਲ੍ਹਿਆਂਵਾਲਾ ਬਾਗ ਦਾ ਸਾਕਾ ਵਾਲਾ ਮੈਮੋਰੀਅਲ ਵੀ ਆਉਂਦਾ ਹੈ। ਅੰਮ੍ਰਿਤਸਰ ਦੀਆਂ ਪੁਰਾਤਨ ਗਲ਼ੀਆਂ ਵਿੱਚੋਂ ਇੱਕ ਇਸ ਸਟਰੀਟ ਦਾ ਮੌਜੂਦਾ ਸਰੂਪ ਅਕਾਲੀ ਦਲ ਦੀ ਸਰਕਾਰ ਵੇਲੇ ਅਕਤੂਬਰ 2016 ਵਿੱਚ ਬਣਿਆ ਸੀ। ਭਾਵੇਂ ਕਿ ਦਰਬਾਰ ਸਾਹਿਬ ਜਾਣ ਵਾਲੇ ਮੁੱਖ ਰਾਹ ਉੱਤੇ ਭੰਗੜੇ-ਗਿੱਧੇ ਦੇ ਬੁੱਤਾਂ ਬਾਰੇ ਕੁਝ ਲੋਕਾਂ ਨੇ ਇਤਰਾਜ਼ ਵੀ ਪ੍ਰਗਟਾਏ ਪਰ ਬਾਹਰੋਂ ਆਉਣ ਵਾਲਿਆਂ ਲਈ ਇਹ ਥਾਂ ਪੰਜਾਬ ਦੀ ਸੱਭਿਆਰਚਾਕ ਵਿਰਾਸਤ ਦਾ ਝਲਕਾਰਾ ਦਿੰਦੀ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ #amritsar #punjabheritage #heritagestreet