ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ ਰਵਾਇਤੀ ਧਾਰਮਿਕ ਆਗੂਆਂ ਵਿਚਾਲੇ ਵਿਚਾਰਧਾਰਕ ਤਕਰਾਰ ਹੋਰ ਭਖ ਗਈ ਹੈI ਹਾਲੀਆ ਘਟਨਾਚੱਕਰ ਪਿਛਲੇ ਸਾਲ ਸ਼ੁਰੂ ਹੋਇਆ ਸੀ ਜਦੋਂ ਢੱਡਰੀਆਂਵਾਲੇ ਵੱਲੋਂ ਧਾਰਮਿਕ ਪ੍ਰਚਾਰ ਤੇ ਵਿਆਖਿਆ ਨਾਲ ਅਸਹਿਮਤ ਕੁਝ ਲੋਕਾਂ ਦੀ ਸ਼ਿਕਾਇਤ ‘ਤੇ ਅਕਾਲ ਤਖ਼ਤ ਨੇ ਇੱਕ ਜਾਂਚ ਕਮੇਟੀ ਬਣਾਈI ਢੱਡਰੀਆਂਵਾਲੇ ਨੇ ਪੇਸ਼ ਹੋਣੋਂ ਇਨਕਾਰ ਕਰ ਦਿੱਤਾ ਸੀ ਅਤੇ ਹੁਣ ਕਮੇਟੀ ਦੀ ਰਿਪੋਰਟ ‘ਤੇ ਜਥੇਦਾਰ ਨੇ ਕੁਝ ਪਾਬੰਦੀਆਂ ਦਾ ਫੈਸਲਾ ਸੁਣਾਇਆ ਹੈI #Dhadrianwala #Sikh #JarhedarHarpreetSingh