ਇਹ ਉਹ ਪਲ ਹਨ ਜਦੋਂ 23 ਸਾਲਾਂ ਤੋਂ ਆਪਣੇ ਘਰ ਵਾਪਸ ਪਰਤਣ ਦੀ ਉਡੀਕ ਕਰ ਰਹੀ ਹਮੀਦਾ ਬਾਨੋ ਪਾਕਿਸਤਾਨ ਦਾ ਬਾਰਡਰ ਕਰੌਸ ਕਰਕੇ ਭਾਰਤ ਵਾਪਸ ਆਏ। ਹਮੀਦਾ ਬਾਨੋ ਮੁਤਾਬਕ ਉਨ੍ਹਾਂ ਨੂੰ 23 ਸਾਲਾਂ ਪਹਿਲਾਂ ਇੱਕ ਏਜੰਟ ਨੇ ਦੁਬਈ ਦੀ ਥਾਂ ਧੋਖ਼ੇ ਨਾਲ ਪਾਕਿਸਤਾਨ ਭੇਜ ਦਿੱਤਾ ਸੀ।ਹਮੀਦਾ ਲਈ ਬੀਤੇ ਦੋ ਦਹਾਕੇ ਲੰਬੀ ਜੱਦੋ-ਜਹਿਦ ਤੇ ਸੰਘਰਸ਼ ਭਰੇ ਰਹੇ । ਬੀਬੀਸੀ ਨੇ ਹਮੀਦਾ ਦੀ ਪਾਕਿਸਤਾਨ ਤੋਂ ਭਾਰਤ ਤੱਕ ਦੀ ਇਸ ਲੰਬੀ ਉਡੀਕ ਭਰੀ ਯਾਤਰਾ ਦੇ ਜਜ਼ਬਾਤਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਬੀਬੀਸੀ ਦੀ ਟੀਮ ਨੇ ਹਮੀਦਾ ਦੇ ਨਾਲ ਉਨ੍ਹਾਂ ਦੇ ਭਾਰਤ ਆਉਣ ਤੋਂ ਪਹਿਲਾਂ ਪਾਕਿਸਤਾਨ ਵਿੱਚ ਵੀ ਗੱਲ ਕੀਤੀ ਸੀ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਬੀਬੀਸੀ ਉਰਦੂ ਟੀਮ, ਐਡਿਟ – ਰਾਜਨ ਪਪਨੇਜਾ #Hameedabano #pakistan #Karachi